113 : 1
قُلْ أَعُوذُ بِرَبِّ ٱلْفَلَقِ
1਼ (ਹੇ ਨਬੀ!) ਤੁਸੀਂ ਆਖੋ ਕਿ ਮੈਂ ਸਵੇਰੇ ਦੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ।
★
113 : 2
مِن شَرِّ مَا خَلَقَ
2਼ ਹਰੇਕ ਉਸ ਚੀਜ਼ ਦੀ ਬੁਰਾਈ ਤੋਂ (ਬਚਣ ਲਈ) ਜਿਹੜੀ ਉਸ ਨੇ ਪੈਦਾ ਕੀਤੀ ਹੈ।
★
113 : 3
وَمِن شَرِّ غَاسِقٍ إِذَا وَقَبَ
3਼ ਅਤੇ ਹਨੇਰੀ ਰਾਤ ਦੀ ਬੁਰਾਈ ਤੋਂ ਜਦੋਂ ਉਹ ਛਾ ਜਾਂਦੀ ਹੈ।
★
113 : 4
وَمِن شَرِّ ٱلنَّفَّـٰثَـٰتِ فِى ٱلْعُقَدِ
4਼ ਅਤੇ ਗੰਢਾਂ ਵਿਚ ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ।
★
113 : 5
وَمِن شَرِّ حَاسِدٍ إِذَا حَسَدَ
5਼ ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਬਚਣ ਲਈ ਜਦੋਂ ਉਹ ਈਰਖਾ ਕਰੇ।
★