35 : 1
ٱلْحَمْدُ لِلَّهِ فَاطِرِ ٱلسَّمَـٰوَٰتِ وَٱلْأَرْضِ جَاعِلِ ٱلْمَلَـٰٓئِكَةِ رُسُلًا أُو۟لِىٓ أَجْنِحَةٍ مَّثْنَىٰ وَثُلَـٰثَ وَرُبَـٰعَ ۚ يَزِيدُ فِى ٱلْخَلْقِ مَا يَشَآءُ ۚ إِنَّ ٱللَّهَ عَلَىٰ كُلِّ شَىْءٍ قَدِيرٌ
1਼ ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਕਿ ਅਕਾਸ਼ਾਂ ਤੇ ਧਰਤੀ ਦਾ ਪੈਦਾ ਕਰਨ ਵਾਲਾ ਹੈ ਅਤੇ ਦੋ-ਦੋ ਤਿੰਨ ਤਿੰਨ ਚਾਰ ਚਾਰ ਪਰਾਂ ਵਾਲੇ ਫ਼ਰਿਸ਼ਤਿਆਂ ਰਾਹੀਂ ਆਪਣੇ ਸੁਨੇਹੇ ਪਹੁੰਚਾਉਣ ਵਾਲਾ ਹੈ। ਉਹ ਆਪਣੀ ਰਚਨਾ ਵਿਚ ਜਿਵੇਂ ਚਾਹਵੇ ਵਾਧਾ ਕਰਦਾ ਹੈ। ਅੱਲਾਹ ਹਰ ਚੀਜ਼ ਦੀ ਸਮਰਥਾ ਰੱਖਦਾ ਹੈ।
35 : 2
مَّا يَفْتَحِ ٱللَّهُ لِلنَّاسِ مِن رَّحْمَةٍ فَلَا مُمْسِكَ لَهَا ۖ وَمَا يُمْسِكْ فَلَا مُرْسِلَ لَهُۥ مِنۢ بَعْدِهِۦ ۚ وَهُوَ ٱلْعَزِيزُ ٱلْحَكِيمُ
2਼ ਅੱਲਾਹ ਲੋਕਾਂ ਲਈ ਆਪਣੀਆਂ ਰਹਿਮਤਾਂ ਦੇ ਜਿਹੜੇ ਬੂਹੇ ਖੋਲ ਦਿੰਦਾ ਹੈ ਉਸ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਜਿਸ ਨੂੰ ਉਹ ਬੰਦ ਕਰ ਦਿੰਦਾ ਹੈ ਉਸ ਨੂੰ ਕੋਈ ਖੋਲ ਨਹੀਂ ਸਕਦਾ ਅਤੇ ਉਹੀਓ ਸ਼ਕਤੀਸ਼ਾਲੀ ਤੇ ਹਿਕਮਤ ਵਾਲਾ (ਸੂਝ-ਬੂਝ ਦਾਨਾਈ ਵਾਲਾ) ਹੈ।
35 : 3
يَـٰٓأَيُّهَا ٱلنَّاسُ ٱذْكُرُوا۟ نِعْمَتَ ٱللَّهِ عَلَيْكُمْ ۚ هَلْ مِنْ خَـٰلِقٍ غَيْرُ ٱللَّهِ يَرْزُقُكُم مِّنَ ٱلسَّمَآءِ وَٱلْأَرْضِ ۚ لَآ إِلَـٰهَ إِلَّا هُوَ ۖ فَأَنَّىٰ تُؤْفَكُونَ
3਼ ਹੇ ਲੋਕੋ! ਅੱਲਾਹ ਵੱਲੋਂ ਜੋ ਤੁਹਾਡੇ ਉੱਤੇ ਉਪਕਾਰ ਕੀਤੇ ਗਏ ਹਨ ਉਹਨਾਂ ਨੂੰ ਯਾਦ ਰੱਖੋ। ਕੀ ਅੱਲਾਹ ਤੋਂ ਛੁੱਟ ਕੋਈ ਹੋਰ ਰਚਨਾਹਾਰ ਹੈ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ਤੋਂ ਰਿਜ਼ਕ ਦਿੰਦਾ ਹੋਵੇ ? ਛੁੱਟ ਉਸ (ਅੱਲਾਹ) ਤੋਂ ਕੋਈ ਵੀ ਹੋਰ (ਸੱਚਾ) ਇਸ਼ਟ ਨਹੀਂ, ਤੁਸੀਂ ਕਿਧਰੋਂ ਧੋਖਾ ਖਾ ਰਹੇ ਹੋ ?
35 : 4
وَإِن يُكَذِّبُوكَ فَقَدْ كُذِّبَتْ رُسُلٌ مِّن قَبْلِكَ ۚ وَإِلَى ٱللَّهِ تُرْجَعُ ٱلْأُمُورُ
4਼ (ਹੇ ਨਬੀ!) ਜੇ ਇਹ (ਕਾਫ਼ਿਰ) ਤੁਹਾਨੂੰ ਝੁਠਲਾ ਰਹੇ ਹਨ (ਤਾਂ ਕੋਈ ਨਵੀਂ ਗੱਲ ਨਹੀਂ) ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਪੈਗ਼ੰਬਰ ਝੁਠਲਾਏ ਜਾ ਚੁੱਕੇ ਹਨ, ਅੰਤ ਉਹ ਸਾਰੇ ਮਾਮਲੇ (ਨਿਪਟਾਰੇ ਲਈ) ਅੱਲਾਹ ਕੋਲ ਹੀ ਜਾਣਗੇ।
35 : 5
يَـٰٓأَيُّهَا ٱلنَّاسُ إِنَّ وَعْدَ ٱللَّهِ حَقٌّ ۖ فَلَا تَغُرَّنَّكُمُ ٱلْحَيَوٰةُ ٱلدُّنْيَا ۖ وَلَا يَغُرَّنَّكُم بِٱللَّهِ ٱلْغَرُورُ
5਼ ਹੇ ਲੋਕੋ! ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ, ਸੋ ਇਹ ਸੰਸਾਰਿਕ ਜੀਵਨ ਤੁਹਾਨੂੰ ਧੋਖੇ ਵਿਚ ਨਾ ਪਾਈਂ ਰੱਖੇ ਅਤੇ ਨਾ ਹੀ ਉਹ ਵੱਡਾ ਧੋਖੇਬਾਜ਼ (ਸ਼ੈਤਾਨ) ਤੁਹਾਨੂੰ (ਅੱਲਾਹ ਬਾਰੇ ਕਿਸੇ) ਧੋਖੇ ਵਿਚ ਪਾ ਦੇਵੇ।
35 : 6
إِنَّ ٱلشَّيْطَـٰنَ لَكُمْ عَدُوٌّ فَٱتَّخِذُوهُ عَدُوًّا ۚ إِنَّمَا يَدْعُوا۟ حِزْبَهُۥ لِيَكُونُوا۟ مِنْ أَصْحَـٰبِ ٱلسَّعِيرِ
6਼ ਬੇਸ਼ੱਕ ਸ਼ੈਤਾਨ ਤੁਹਾਡਾ ਵੈਰੀ ਹੈ, ਸੋ ਤੁਸੀਂ ਵੀ ਉਸ ਨੂੰ ਆਪਣਾ ਵੈਰੀ ਸਮਝੋ। ਉਹ (ਸ਼ੈਤਾਨ) ਤਾਂ ਅਪਣੇ ਪੈਰੋਕਾਰਾਂ ਨੂੰ ਆਪਣੇ ਰਸਤੇ ਵੱਲ ਇਸ ਲਈ ਬੁਲਾਉਂਦਾ ਹੈ ਤਾਂ ਜੋ ਉਹ ਨਰਕ ਵਾਲੇ ਬਣ ਜਾਣ।
35 : 7
ٱلَّذِينَ كَفَرُوا۟ لَهُمْ عَذَابٌ شَدِيدٌ ۖ وَٱلَّذِينَ ءَامَنُوا۟ وَعَمِلُوا۟ ٱلصَّـٰلِحَـٰتِ لَهُم مَّغْفِرَةٌ وَأَجْرٌ كَبِيرٌ
7਼ ਜਿਹੜੇ ਲੋਕ ਕਾਫ਼ਿਰ (ਇਕ ਰੱਬ ਦੇ ਇਨਕਾਰੀ) ਹੋ ਗਏ ਉਹਨਾਂ ਲਈ ਕਰੜੀ ਸਜ਼ਾ ਹੈ ਅਤੇ ਜਿਹੜੇ ਲੋਕੀ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਉਹਨਾਂ ਲਈ ਬਖ਼ਸ਼ਿਸ਼ ਤੇ ਬਹੁਤ ਵੱਡਾ ਬਦਲਾ ਹੈ।
35 : 8
أَفَمَن زُيِّنَ لَهُۥ سُوٓءُ عَمَلِهِۦ فَرَءَاهُ حَسَنًا ۖ فَإِنَّ ٱللَّهَ يُضِلُّ مَن يَشَآءُ وَيَهْدِى مَن يَشَآءُ ۖ فَلَا تَذْهَبْ نَفْسُكَ عَلَيْهِمْ حَسَرَٰتٍ ۚ إِنَّ ٱللَّهَ عَلِيمٌۢ بِمَا يَصْنَعُونَ
8਼ ਕੀ ਉਹ ਵਿਅਕਤੀ (ਹਿਦਾਇਤ ਵਾਲਾ ਹੋ ਸਕਦਾ ਹੈ) ਜਿਸ ਲਈ ਉਸ ਦੇ ਭੈੜੇ ਕਰਮਾਂ ਨੂੰ ਸੋਹਣਾ ਬਣਾ ਦਿੱਤਾ ਗਿਆ ਹੋਵੇ ਅਤੇ ਉਹ ਉਹਨਾਂ ਨੂੰ ਚੰਗਾ ਸਮਝਦਾ ਹੋਵੇ। ਬੇਸ਼ੱਕ ਅੱਲਾਹ ਜਿਸ ਨੂੰ ਚਾਹੁੰਦਾ ਹੈ ਗੁਮਰਾਹ ਕਰ ਦਿੰਦਾ ਹੈ ਤੇ ਜਿਸ ਨੂੰ ਚਾਹੁੰਦਾ ਹੈ ਸਿੱਧੇ ਰਾਹ ਪਾਉਂਦਾ ਹੈ। ਸੋ (ਹੇ ਨਬੀ!) ਤੁਸੀਂ ਉਹਨਾਂ ਦੀ ਚਿੰਤਾ ਵਿਚ ਕਿਤੇ ਆਪਣੀ ਜਿੰਦ ਨੂੰ ਹੀ ਨਾ ਗੁਆਚ ਬੇਠੋ। ਉਹ ਜੋ ਵੀ ਕਰ ਰਹੇ ਹਨ ਅੱਲਾਹ ਭਲੀ-ਭਾਂਤ ਜਾਣੂ ਹੈ।
35 : 9
وَٱللَّهُ ٱلَّذِىٓ أَرْسَلَ ٱلرِّيَـٰحَ فَتُثِيرُ سَحَابًا فَسُقْنَـٰهُ إِلَىٰ بَلَدٍ مَّيِّتٍ فَأَحْيَيْنَا بِهِ ٱلْأَرْضَ بَعْدَ مَوْتِهَا ۚ كَذَٰلِكَ ٱلنُّشُورُ
9਼ ਅਤੇ ਅੱਲਾਹ ਹੀ ਉਹਨਾਂ ਹਵਾਵਾਂ ਨੂੰ ਭੇਜਦਾ ਹੈ ਜਿਹੜੀਆਂ ਬੱਦਲਾਂ ਨੂੰ ਚੁੱਕਦੀਆਂ ਹਨ, ਫੇਰ ਅਸੀਂ ਉਹਨਾਂ ਬੱਦਲਾਂ ਨੂੰ ਮੁਰਦਾ (ਬੰਜਰ) ਧਰਤੀ ਵੱਲ ਭੇਜਦੇ ਹਾਂ ਅਤੇ ਇਹਨਾਂ (ਬੱਦਲਾਂ) ਰਾਹੀਂ ਉਸੇ ਧਰਤੀ ਨੂੰ ਉਸ ਦੀ ਮੌਤ (ਉਜਾੜ) ਤੋਂ ਮਗਰੋਂ ਜਿਊਂਦਾ (ਉਪਜਾਊ) ਕਰ ਦਿੰਦੇ ਹਾਂ। ਇਸੇ ਪ੍ਰਕਾਰ (ਤੁਸੀਂ ਸਭ ਨੇ ਵੀ ਕਿਆਮਤ ਦਿਹਾੜੇ) ਮੁੜ ਜਿਊਂਦਾ ਹੋਣਾ ਹੈ।
35 : 10
مَن كَانَ يُرِيدُ ٱلْعِزَّةَ فَلِلَّهِ ٱلْعِزَّةُ جَمِيعًا ۚ إِلَيْهِ يَصْعَدُ ٱلْكَلِمُ ٱلطَّيِّبُ وَٱلْعَمَلُ ٱلصَّـٰلِحُ يَرْفَعُهُۥ ۚ وَٱلَّذِينَ يَمْكُرُونَ ٱلسَّيِّـَٔاتِ لَهُمْ عَذَابٌ شَدِيدٌ ۖ وَمَكْرُ أُو۟لَـٰٓئِكَ هُوَ يَبُورُ
10਼ ਜੋ ਵਿਅਕਤੀ ਮਾਨ-ਸਨਮਾਨ ਚਾਹੁੰਦਾ ਹੈ (ਤਾਂ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ) ਆਦਰ ਸਤਿਕਾਰ ਤਾਂ ਸਾਰਾ ਦਾ ਸਾਰਾ ਅੱਲਾਹ ਲਈ ਹੀ ਹੈ, ਸਾਰੇ ਪਵਿੱਤਰ ਸ਼ਬਦ ਉਸੇ ਵੱਲ ਚੜ੍ਹਦੇ ਹਨ ਅਤੇ ਨੇਕ ਕਰਮ ਉਹਨਾਂ (ਸ਼ਬਦਾਂ) ਉਤਾਂਹ ਚੁੱਕ ਲੈ ਜਾਂਦੇ ਹਨ। ਜਿਹੜੇ ਲੋਕ ਭੈੜੀਆਂ ਚਾਲਾਂ ਚਲਦੇ ਹਨ ਉਹਨਾਂ ਲਈ ਕਰੜਾ ਅਜ਼ਾਬ ਹੈ ਅਤੇ ਉਹਨਾਂ ਦੀਆਂ ਸਾਰੀਆਂ ਚਾਲਾਂ ਆਪੇ ਨਸ਼ਟ ਹੋ ਜਾਣਗੀਆਂ।
35 : 11
وَٱللَّهُ خَلَقَكُم مِّن تُرَابٍ ثُمَّ مِن نُّطْفَةٍ ثُمَّ جَعَلَكُمْ أَزْوَٰجًا ۚ وَمَا تَحْمِلُ مِنْ أُنثَىٰ وَلَا تَضَعُ إِلَّا بِعِلْمِهِۦ ۚ وَمَا يُعَمَّرُ مِن مُّعَمَّرٍ وَلَا يُنقَصُ مِنْ عُمُرِهِۦٓ إِلَّا فِى كِتَـٰبٍ ۚ إِنَّ ذَٰلِكَ عَلَى ٱللَّهِ يَسِيرٌ
11਼ (ਲੋਕੋ) ਅੱਲਾਹ ਨੇ ਹੀ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫੇਰ ਵੀਰਜ ਤੋਂ (ਪੈਦਾ ਕੀਤਾ) ਫੇਰ ਤੁਹਾਡੇ ਜੋੜੇ (ਪਤੀ ਪਤਨੀ) ਬਣਾਏ ਅਤੇ ਜਿਹੜੀ ਵੀ ਇਸਤਰੀ ਗਰਭਵਤੀ ਹੁੰਦੀ ਹੈ ਤੇ ਬੱਚਾ ਜਣਦੀ ਹੈ, ਅੱਲਾਹ ਨੂੰ ਉਸ ਦਾ ਗਿਆਨ ਹੁੰਦਾ ਹੈ ਅਤੇ ਜੇ ਕਿਸੇ ਦੀ ਆਯੂ ਵਿਚ ਵਾਧਾ ਕੀਤਾ ਜਾਂਦਾ ਹੈ ਜਾਂ ਕਿਸੇ ਦੀ ਆਯੂ ਘਟਾਈ ਜਾਂਦੀ ਹੈ ਤਾਂ ਇਹ ਸਾਰੀਆਂ ਗੱਲਾਂ ਇਕ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਖੀਆਂ ਹੋਈਆਂ ਹਨ। ਬੇਸ਼ੱਕ ਅੱਲਾਹ ਲਈ ਇਹ ਸਭ ਕਰਨਾ ਬਹੁਤ ਹੀ ਸੌਖਾ ਹੈ।
35 : 12
وَمَا يَسْتَوِى ٱلْبَحْرَانِ هَـٰذَا عَذْبٌ فُرَاتٌ سَآئِغٌ شَرَابُهُۥ وَهَـٰذَا مِلْحٌ أُجَاجٌ ۖ وَمِن كُلٍّ تَأْكُلُونَ لَحْمًا طَرِيًّا وَتَسْتَخْرِجُونَ حِلْيَةً تَلْبَسُونَهَا ۖ وَتَرَى ٱلْفُلْكَ فِيهِ مَوَاخِرَ لِتَبْتَغُوا۟ مِن فَضْلِهِۦ وَلَعَلَّكُمْ تَشْكُرُونَ
12਼ ਅਤੇ ਦੋ ਦਰਿਆਵਾਂ ਵਿਚ ਇਕ ਦਾ ਪਾਣੀ ਮਿੱਠਾ ਹੈ, ਪੀਣ ਵਿਚ ਸੁਆਦੀ ਹੈ ਅਤੇ ਦੂਜਾ ਖਾਰਾ ਹੈ ਅਤੇ ਕੌੜਾ ਹੈ। (ਹੇ ਲੋਕੋ!) ਤੁਸੀਂ ਉਹਨਾਂ ਦੋਹਾਂ ਦਰਿਆਵਾਂ ਵਿੱਚੋਂ ਤਾਜ਼ਾ ਮਾਸ (ਮੱਛੀਆਂ ਆਦਿ) ਖਾਂਦੇ ਹੋ ਅਤੇ ਗਹਣੀਆਂ ਦੀ ਸਮੱਗਰੀ (ਮੌਤੀ ਹੀਰੇ) ਕੱਢਦੇ ਹੋ, ਜਿਨ੍ਹਾਂ ਨੂੰ ਤੁਸੀਂ ਪਹਿਣਦੇ ਹੋ। ਤੁਸੀਂ (ਦਰਿਆਵਾਂ ਵਿਚ) ਪਾਣੀ ਨੂੰ ਚੀਰਦੀਆਂ ਹੋਈਆਂ ਵੱਡੀਆਂ-ਵੱਡੀਆਂ ਬੇੜੀਆਂ ਤੁਰਦੀਆਂ ਵੇਖਦੇ ਹੋ ਤਾਂ ਜੋ ਤੁਸੀਂ ਅੱਲਾਹ ਦੀ ਕ੍ਰਿਪਾਲਤਾ (ਰੋਜ਼ੀ) ਉਹਨਾਂ (ਦਰਿਆਵਾਂ) ਵਿੱਚੋਂ ਲੱਭੋ ਅਤੇ ਤੁਸੀਂ ਉਸ ਦੇ ਧੰਨਵਾਦੀ ਹੋਵੋ।
35 : 13
يُولِجُ ٱلَّيْلَ فِى ٱلنَّهَارِ وَيُولِجُ ٱلنَّهَارَ فِى ٱلَّيْلِ وَسَخَّرَ ٱلشَّمْسَ وَٱلْقَمَرَ كُلٌّ يَجْرِى لِأَجَلٍ مُّسَمًّى ۚ ذَٰلِكُمُ ٱللَّهُ رَبُّكُمْ لَهُ ٱلْمُلْكُ ۚ وَٱلَّذِينَ تَدْعُونَ مِن دُونِهِۦ مَا يَمْلِكُونَ مِن قِطْمِيرٍ
13਼ ਉਹ (ਅੱਲਾਹ) ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਿਲ ਕਰਦਾ ਹੈ ਅਤੇ ਸੂਰਜ ਤੇ ਚੰਨ ਨੂੰ ਉਸੇ ਨੇ ਕੰਮ ਲਾ ਰੱਖਿਆ ਹੈ। ਹਰੇਕ ਆਪਣੇ ਨਿਯਤ ਸਮੇਂ ਤੀਕ ਲਈ ਚੱਲ ਰਿਹਾ ਹੈ। ਉਹੀਓ ਅੱਲਾਹ ਤੁਹਾਡਾ ਸਭ ਦਾ ਪਾਲਣਹਾਰ ਹੈ, ਪਾਤਸ਼ਾਹੀ ਉਸੇ ਦੀ ਹੈ। ਜਿਨ੍ਹਾਂ ਨੂੰ ਤੁਸੀਂ ਉਸ ਅੱਲਾਹ ਨੂੰ ਛੱਡ ਕੇ ਬੇਨਤੀਆਂ ਕਰਦੇ ਹੋ ਉਹ ਤਾਂ ਖਜੂਰ ਦੇ ਛਿਲਕੇ ਜਿੱਨਾ ਵੀ ਅਧਿਕਾਰ ਨਹੀਂ ਰਖਦੇ।
35 : 14
إِن تَدْعُوهُمْ لَا يَسْمَعُوا۟ دُعَآءَكُمْ وَلَوْ سَمِعُوا۟ مَا ٱسْتَجَابُوا۟ لَكُمْ ۖ وَيَوْمَ ٱلْقِيَـٰمَةِ يَكْفُرُونَ بِشِرْكِكُمْ ۚ وَلَا يُنَبِّئُكَ مِثْلُ خَبِيرٍ
14਼ ਜੇ ਤੁਸੀਂ ਉਹਨਾਂ (ਝੂਠੇ ਇਸ਼ਟਾਂ)ਨੂੰ ਸੱਦੋ ਤਾਂ ਉਹ ਤੁਹਾਡੀਆਂ ਬੇਨਤੀਆਂ ਨਹੀਂ ਸੁਣਦੇ, ਜੇ ਭਲਾ ਸੁਣ ਵੀ ਲੈਣ ਤਾਂ ਉਹ (ਤੁਹਾਡੀ ਬੇਨਤੀਆਂ ਦਾ) ਜਵਾਬ ਨਹੀਂ ਦੇ ਸਕਦੇ, ਸਗੋਂ ਕਿਆਮਤ ਵੇਲੇ ਉਹ ਤੁਹਾਡੇ ਇਸ ਸ਼ਿਰਕ ਦਾ ਇਨਕਾਰ ਕਰ ਦੇਣਗੇ।1 ਅੱਲਾਹ ਵਰਗੇ ਜਾਣਕਾਰ ਤੋਂ ਛੁੱਟ ਤੁਹਾਨੂੰ ਕੋਈ ਵੀ (ਉਹਨਾਂ ਮੁਸ਼ਰਿਕਾਂ ਦੇ ਹਾਲ ਦੀ ਸੂਚਨਾ) ਨਹੀਂ ਦੇਵੇਗਾ।
35 : 15
۞ يَـٰٓأَيُّهَا ٱلنَّاسُ أَنتُمُ ٱلْفُقَرَآءُ إِلَى ٱللَّهِ ۖ وَٱللَّهُ هُوَ ٱلْغَنِىُّ ٱلْحَمِيدُ
15਼ ਹੇ ਲੋਕੋ! ਤੁਸੀਂ ਹੀ ਅੱਲਾਹ ਦੇ ਮੁਥਾਜ ਹੋ ਜਦ ਕਿ ਅੱਲਾਹ ਤਾਂ ਹਰ ਚੀਜ਼ ਤੋਂ ਬੇਪਰਵਾਹ ਹੈ ਤੇ ਸਭ ਸਿਫ਼ਤਾਂ ਉਸੇ ਲਈ ਹਨ।
35 : 16
إِن يَشَأْ يُذْهِبْكُمْ وَيَأْتِ بِخَلْقٍ جَدِيدٍ
16਼ ਜੇ ਉਹ ਚਾਹੇ ਤਾਂ ਤੁਹਾਨੂੰ ਖ਼ਤਮ ਕਰਕੇ (ਤੁਹਾਡੀ ਥਾਂ) ਇਕ ਨਵੀ ਮਖ਼ਲੂਕ ਪੈਦਾ ਕਰ ਦੇਵੇ।
35 : 17
وَمَا ذَٰلِكَ عَلَى ٱللَّهِ بِعَزِيزٍ
17਼ ਅਤੇ ਇੰਜ ਕਰਨਾ ਅੱਲਾਹ ਲਈ ਕੋਈ ਔਖਾ ਕੰਮ ਨਹੀਂ।
35 : 18
وَلَا تَزِرُ وَازِرَةٌ وِزْرَ أُخْرَىٰ ۚ وَإِن تَدْعُ مُثْقَلَةٌ إِلَىٰ حِمْلِهَا لَا يُحْمَلْ مِنْهُ شَىْءٌ وَلَوْ كَانَ ذَا قُرْبَىٰٓ ۗ إِنَّمَا تُنذِرُ ٱلَّذِينَ يَخْشَوْنَ رَبَّهُم بِٱلْغَيْبِ وَأَقَامُوا۟ ٱلصَّلَوٰةَ ۚ وَمَن تَزَكَّىٰ فَإِنَّمَا يَتَزَكَّىٰ لِنَفْسِهِۦ ۚ وَإِلَى ٱللَّهِ ٱلْمَصِيرُ
18਼ ਯਾਦ ਰਖੋ ਕਿ (ਕਿਆਮਤ ਦਿਹਾੜੇ) ਕੋਈ ਵੀ ਵਿਅਕਤੀ ਕਿਸੇ ਦੂਜੇ ਦੇ (ਗੁਨਾਹਾਂ ਦਾ) ਭਾਰ ਨਹੀਂ ਚੁੱਕੇਗਾ ਅਤੇ ਜੇ ਕੋਈ (ਆਪਣੇ ਗੁਨਾਹਾਂ ਦੇ) ਭਾਰ ਤੋਂ ਲੱਦਿਆ ਹੋਇਆ ਵਿਅਕਤੀ ਆਪਣਾ ਭਾਰ ਵੰਡਾਉਣ ਲਈ ਕਿਸੇ ਨੂੰ ਸੱਦੇਗਾ ਤਾਂ ਉਸ ਦੇ ਭਾਰ ਵਿੱਚੋਂ ਕੁੱਝ ਵੀ ਚੁੱਕ ਨਹੀਂ ਸਕੇਗਾ, ਭਾਵੇਂ ਉਹ ਕੋਈ ਸਕਾ-ਸੰਬੰਧੀ ਹੀ ਕਿਉਂ ਨਾ ਹੋਵੇ। (ਹੇ ਨਬੀ!) ਤੁਸੀਂ ਕੇਵਲ ਉਹਨਾਂ ਨੂੰ ਹੀ ਸਾਵਧਾਨ ਕਰ ਸਕਦੇ ਹੋ ਜਿਹੜੇ ਲੋਕੀ ਆਪਣੇ ਰੱਬ ਤੋਂ ਬਿਨਾਂ ਵੇਖੇ ਹੀ ਡਰਦੇ ਹਨ ਅਤੇ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ। ਜਿਹੜਾ ਵੀ ਕੋਈ (ਗੁਨਾਹਾਂ ਤੋਂ) ਪਾਕ ਭਾਵ ਬਚ ਕੇ ਰਹਿੰਦਾ ਹੈ ਉਹ ਆਪਣੇ ਲਈ ਹੀ ਪਵਿੱਤਰਤਾ ਧਾਰਨ ਕਰਦਾ ਹੈ, ਕਿਉਂ ਜੋ ਪਰਤਣਾ ਤਾਂ ਸਾਰਿਆਂ ਨੇ ਅੱਲਾਹ ਵੱਲ ਹੀ ਹੈ।
35 : 19
وَمَا يَسْتَوِى ٱلْأَعْمَىٰ وَٱلْبَصِيرُ
19਼ ਅੰਨ੍ਹਾ ਤੇ ਸੁਜਾਖਾ ਇੱਕੋ ਜਿਹੇ ਨਹੀਂ ਹੁੰਦੇ।
35 : 20
وَلَا ٱلظُّلُمَـٰتُ وَلَا ٱلنُّورُ
20਼ ਨਾ ਹੀ ਹਨੇਰੇ ਤੇ ਚਾਨਣ ਇਕ ਸਮਾਨ ਹਨ।
35 : 21
وَلَا ٱلظِّلُّ وَلَا ٱلْحَرُورُ
21਼ ਤੇ ਨਾ ਹੀ ਧੁੱਪ ਤੇ ਛਾਂ ਇਕ ਬਰਾਬਰ ਹੈ।
35 : 22
وَمَا يَسْتَوِى ٱلْأَحْيَآءُ وَلَا ٱلْأَمْوَٰتُ ۚ إِنَّ ٱللَّهَ يُسْمِعُ مَن يَشَآءُ ۖ وَمَآ أَنتَ بِمُسْمِعٍ مَّن فِى ٱلْقُبُورِ
22਼ ਨਾ ਹੀ ਜਿਊਂਦੇ ਤੇ ਮੁਰਦੇ ਇਕ ਸਮਾਨ ਹੋ ਸਕਦੇ ਹਨ। ਬੇਸ਼ੱਕ ਅੱਲਾਹ ਜਿਸ ਨੂੰ ਚਾਹੁੰਦਾ ਹੈ (ਉਸੇ ਨੂੰ ਚੰਗੀਆਂ ਗੱਲਾਂ) ਸੁਣਵਾਉਂਦਾ ਹੈ ਅਤੇ (ਹੇ ਨਬੀ!) ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਸੁਣਾ ਸਕਦੇ ਜਿਹੜੇ ਕਬਰਾਂ ਵਿਚ ਹਨ।
35 : 23
إِنْ أَنتَ إِلَّا نَذِيرٌ
23਼ (ਹੇ ਮੁਹੰਮਦ ਸ:!) ਤੁਸੀਂ ਤਾਂ ਕੇਵਲ (ਨਰਕ ਤੋਂ) ਸਾਵਧਾਨ ਕਰਨ ਵਾਲੇ ਹੋ।
35 : 24
إِنَّآ أَرْسَلْنَـٰكَ بِٱلْحَقِّ بَشِيرًا وَنَذِيرًا ۚ وَإِن مِّنْ أُمَّةٍ إِلَّا خَلَا فِيهَا نَذِيرٌ
24਼ ਬੇਸ਼ੱਕ ਅਸੀਂ ਹੀ ਤੁਹਾਨੂੰ ਹੱਕ (ਕੁਰਆਨ) ਨਾਲ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਤੇ ਡਰਾਉਣ ਵਾਲਾ ਬਣਾ ਕੇ ਭੇਜਿਆ ਹੈ ਤੇ ਕੋਈ ਵੀ ਅਜਿਹੀ ਉੱਮਤ ਨਹੀਂ ਹੋਈ ਜਿਸ ਵਿਚ ਕੋਈ ਡਰਾਉਂਣ ਵਾਲਾ ਨਾ ਆਇਆ ਹੋਵੇ।
35 : 25
وَإِن يُكَذِّبُوكَ فَقَدْ كَذَّبَ ٱلَّذِينَ مِن قَبْلِهِمْ جَآءَتْهُمْ رُسُلُهُم بِٱلْبَيِّنَـٰتِ وَبِٱلزُّبُرِ وَبِٱلْكِتَـٰبِ ٱلْمُنِيرِ
25਼ (ਹੇ ਮੁਹੰਮਦ!) ਜੇ ਇਹ (ਮੱਕੇ ਦੇ) ਲੋਕ ਤੁਹਾਨੂੰ ਝੁਠਲਾਉਂਦੇ ਹਨ ਤਾਂ ਉਹਨਾਂ ਲੋਕਾਂ ਨੇ ਵੀ ਤਾਂ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ ਜਿਹੜੇ ਇਹਨਾਂ ਨੂੰ ਪਹਿਲਾਂ ਬੀਤ ਚੁੱਕੇ ਹਨ, ਜਦ ਕਿ ਉਹਨਾਂ ਦੇ ਕੋਲ ਉਹਨਾਂ ਦੇ ਰਸੂਲ ਖੁੱਲ੍ਹੀਆਂ ਨਿਸ਼ਾਨੀਆਂ ਤੇ ਚਾਨ੍ਹਣ ਵਿਖਾਉਣ ਵਾਲੀਆਂ ਕਿਤਾਬਾਂ ਲੈ ਕੇ ਆਏ ਸਨ।
35 : 26
ثُمَّ أَخَذْتُ ٱلَّذِينَ كَفَرُوا۟ ۖ فَكَيْفَ كَانَ نَكِيرِ
26਼ ਫੇਰ ਅਸੀਂ ਉਹਨਾਂ ਸਾਰੇ ਕਾਫ਼ਿਰਾਂ ਨੂੰ (ਅਜ਼ਾਬ ਵਿਚ) ਫੜ ਲਿਆ, ਫੇਰ ਵੇਖੋ ਮੇਰਾ ਅਜ਼ਾਬ ਕਿਹੋ ਜਿਹਾ ਸੀ।
35 : 27
أَلَمْ تَرَ أَنَّ ٱللَّهَ أَنزَلَ مِنَ ٱلسَّمَآءِ مَآءً فَأَخْرَجْنَا بِهِۦ ثَمَرَٰتٍ مُّخْتَلِفًا أَلْوَٰنُهَا ۚ وَمِنَ ٱلْجِبَالِ جُدَدٌۢ بِيضٌ وَحُمْرٌ مُّخْتَلِفٌ أَلْوَٰنُهَا وَغَرَابِيبُ سُودٌ
27਼ ਕੀ ਤੁਸੀਂ (ਹੇ ਲੋਕੋ!) ਵੇਖਦੇ ਨਹੀਂ ਕਿ ਬੇਸ਼ੱਕ ਅੱਲਾਹ ਨੇ ਅਕਾਸ਼ ਤੋਂ ਪਾਣੀ ਬਰਸਾਇਆ, ਫੇਰ ਅਸੀਂ ਉਸੇ ਰਾਹੀਂ ਭਾਂਤ-ਭਾਂਤ ਰੰਗਾਂ ਦੇ ਫਲ ਉਗਾਏ ਅਤੇ ਪਹਾੜਾਂ ਵਿਚ ਵੀ ਲਾਲ ਤੇ ਚਿੱਟੀਆਂ ਘਾਟੀਆਂ ਹਨ। ਉਹਨਾਂ ਦੇ ਵੱਖੋ-ਵੱਖ ਰੰਗ ਹਨ ਅਤੇ ਕਾਲੇ ਸਿਆਹ ਵੀ ਹਨ।
35 : 28
وَمِنَ ٱلنَّاسِ وَٱلدَّوَآبِّ وَٱلْأَنْعَـٰمِ مُخْتَلِفٌ أَلْوَٰنُهُۥ كَذَٰلِكَ ۗ إِنَّمَا يَخْشَى ٱللَّهَ مِنْ عِبَادِهِ ٱلْعُلَمَـٰٓؤُا۟ ۗ إِنَّ ٱللَّهَ عَزِيزٌ غَفُورٌ
28਼ ਇਸੇ ਪ੍ਰਕਾਰ ਮਨੁੱਖਾਂ, ਜਾਨਵਰਾਂ ਤੇ ਪਸ਼ੂਆਂ ਦੇ ਰੰਗ ਵੀ ਵੱਖੋ-ਵੱਖ ਹੁੰਦੇ ਹਨ। ਸੋ ਅੱਲਾਹ ਤੋਂ ਉਸ ਦੇ ਬੰਦਿਆਂ ਵਿੱਚੋਂ ਉਹੀਓ ਡਰਦੇ ਹਨ, ਜਿਹੜੇ ਗਿਆਨ ਰੱਖਦੇ ਹਨ। ਬੇਸ਼ੱਕ ਅੱਲਾਹ ਜ਼ੋਰਾਵਰ ਤੇ ਬਖ਼ਸ਼ਣਹਾਰ ਹੈ।
35 : 29
إِنَّ ٱلَّذِينَ يَتْلُونَ كِتَـٰبَ ٱللَّهِ وَأَقَامُوا۟ ٱلصَّلَوٰةَ وَأَنفَقُوا۟ مِمَّا رَزَقْنَـٰهُمْ سِرًّا وَعَلَانِيَةً يَرْجُونَ تِجَـٰرَةً لَّن تَبُورَ
29਼ ਜਿਹੜੇ ਲੋਕੀ ਅੱਲਾਹ ਦੀ ਕਿਤਾਬ (.ਕੁਰਆਨ) ਦਾ ਪਾਠ ਕਰਦੇ ਹਨ ਅਤੇ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਮਾਲ) ਦਿੱਤਾ ਹੈ ਉਸ ਵਿੱਚੋਂ ਗੁਪਤ ਰੂਪ ਵਿਚ ਜਾਂ (ਲੋੜ ਪੈਣ ’ਤੇ) ਐਲਾਨੀਆ ਖ਼ਰਚ ਕਰਦੇ ਹਨ, ਉਹ ਲੋਕ ਅਜਿਹੇ ਵਣਜ-ਵਪਾਰ ਦੇ ਆਸਵੰਦ ਹਨ, ਜਿਸ ਵਿਚ ਕੋਈ ਘਾਟਾ ਵੀ ਨਹੀਂ।
35 : 30
لِيُوَفِّيَهُمْ أُجُورَهُمْ وَيَزِيدَهُم مِّن فَضْلِهِۦٓ ۚ إِنَّهُۥ غَفُورٌ شَكُورٌ
30਼ (ਉਹ ਇਹ ਵਪਾਰ ਇਸ ਲਈ ਕਰਦੇ ਹਨ) ਤਾਂ ਜੋ ਅੱਲਾਹ ਉਹਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ-ਪੂਰਾ ਬਦਲਾ ਦੇਵੇ ਅਤੇ ਆਪਣੀ ਕ੍ਰਿਪਾ ਨਾਲ ਉਹਨਾਂ ਨੂੰ ਹੋਰ ਵੀ ਵਧੇਰਾ ਬਖ਼ਸ਼ੇ। ਬੇਸ਼ੱਕ ਉਹ (ਅੱਲਾਹ) ਵੱਡਾ ਬਖ਼ਸ਼ਣਹਾਰ ਤੇ (ਪਰਹੇਜ਼ਗਾਰਾਂ ਦਾ) ਕਦਰਦਾਨ ਹੈ।
35 : 31
وَٱلَّذِىٓ أَوْحَيْنَآ إِلَيْكَ مِنَ ٱلْكِتَـٰبِ هُوَ ٱلْحَقُّ مُصَدِّقًا لِّمَا بَيْنَ يَدَيْهِ ۗ إِنَّ ٱللَّهَ بِعِبَادِهِۦ لَخَبِيرٌۢ بَصِيرٌ
31਼ (ਹੇ ਨਬੀ!) ਅਸਾਂ ਜਿਹੜੀ ਕਿਤਾਬ (.ਕੁਰਆਨ) ਤੁਹਾਡੇ ਵੱਲ ਵਹੀ ਰਾਹੀਂ ਭੇਜੀ ਹੈ, ਉਹ ਬਿਲਕੁਲ ਸੱਚ ਹੈ। ਜਦ ਕਿ ਇਹ ਆਪਣੇ ਤੋਂ ਪਹਿਲਾਂ ਦੀਆਂ ਕਿਤਾਬਾਂ ਦੀ ਵੀ ਪੁਸ਼ਟੀ ਕਰਨ ਵਾਲੀ ਹੈ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਦੀ ਪੂਰੀ ਖ਼ਬਰ ਰੱਖਦਾ ਹੈ ਅਤੇ ਹਰੇਕ ਚੀਜ਼ ’ਤੇ ਨਜ਼ਰ ਰੱਖਣ ਵਾਲਾ ਹੈ।
35 : 32
ثُمَّ أَوْرَثْنَا ٱلْكِتَـٰبَ ٱلَّذِينَ ٱصْطَفَيْنَا مِنْ عِبَادِنَا ۖ فَمِنْهُمْ ظَالِمٌ لِّنَفْسِهِۦ وَمِنْهُم مُّقْتَصِدٌ وَمِنْهُمْ سَابِقٌۢ بِٱلْخَيْرَٰتِ بِإِذْنِ ٱللَّهِ ۚ ذَٰلِكَ هُوَ ٱلْفَضْلُ ٱلْكَبِيرُ
32਼ ਅਸੀਂ ਉਹਨਾਂ ਲੋਕਾਂ ਨੂੰ ਕਿਤਾਬ ਦਾ ਵਾਰਸ ਬਣਾਇਆ, ਜਿਨ੍ਹਾਂ ਨੂੰ ਅਸੀਂ ਆਪਣੇ ਬੰਦਿਆਂ ਵਿੱਚੋਂ (ਉਚਿਤ ਸਮਝਿਆ) ਚੁਣ ਲਿਆ, ਫੇਰ ਉਹਨਾਂ ਲੋਕਾਂ ਵਿੱਚੋਂ ਕੁੱਝ ਤਾਂ ਆਪਣੇ ਆਪ ’ਤੇ ਹੀ ਜ਼ੁਲਮ ਕਰਨ ਲੱਗ ਪਏ (ਭਾਵ ਅੱਲਾਹ ਦੇ ਹੁਕਮਾਂ ਦੀ ਉਲੰਘਨਾ ਕਰਨ ਲਗ ਪਏ) ਅਤੇ ਕੁੱਝ ਉਹਨਾਂ ਵਿੱਚੋਂ ਵਿਚਕਾਰਲੀ ਰਾਹ (ਕੁੱਝ ਹੁਕਮਾਂ ਦੀ ਆਗਿਆਕਾਰੀ ਤੇ ਕੁੱਝ ਹੁਕਮਾਂ ਦੀ ਉਲੰਘਣਾ ਦੀ ਨੀਤੀ) ਅਪਣਾਈ ਅਤੇ ਕੁੱਝ ਉਹਨਾਂ ਵਿੱਚੋਂ ਅੱਲਾਹ ਦੀ ਕ੍ਰਿਪਾ ਨਾਲ ਨੇਕੀਆਂ ਵਿਚ ਵਧਦੇ ਗਏ, ਇਹੋ ਸਭ ਤੋਂ ਵੱਡੀ ਕ੍ਰਿਪਾਲਤਾ ਹੈ।
35 : 33
جَنَّـٰتُ عَدْنٍ يَدْخُلُونَهَا يُحَلَّوْنَ فِيهَا مِنْ أَسَاوِرَ مِن ذَهَبٍ وَلُؤْلُؤًا ۖ وَلِبَاسُهُمْ فِيهَا حَرِيرٌ
33਼ ਜਿਨ੍ਹਾਂ ਬਾਗ਼ਾਂ ਵਿਚ ਉਹ ਪ੍ਰਵੇਸ਼ ਕਰਨਗੇ ਉਹ ਸਦੀਵੀਂ ਹਨ ਉੱਥੇ ਉਹਨਾਂ ਨੂੰ ਸੋਨੇ ਦੇ ਕੰਗਣਾਂ ਤੇ ਮੋਤੀਆਂ ਨਾਲ ਸ਼ਿੰਗਾਰਿਆ ਜਾਵੇਗਾ ਅਤੇ ਉੱਥੇ ਉਹਨਾਂ ਦੇ ਵਸਤਰ ਰੇਸ਼ਮ ਦੇ ਹੋਣਗੇ।
35 : 34
وَقَالُوا۟ ٱلْحَمْدُ لِلَّهِ ٱلَّذِىٓ أَذْهَبَ عَنَّا ٱلْحَزَنَ ۖ إِنَّ رَبَّنَا لَغَفُورٌ شَكُورٌ
34਼ ਅਤੇ ਉਹ ਆਖਣਗੇ ਕਿ ਅੱਲਾਹ ਦਾ (ਲੱਖ-ਲੱਖ) ਸ਼ੁਕਰ ਹੈ ਜਿਸ ਨੇ ਸਾਥੋਂ (ਨਰਕ ਦੀ) ਚਿੰਤਾ ਦੂਰ ਕੀਤੀ। ਬੇਸ਼ੱਕ ਸਾਡਾ ਪਾਲਣਹਾਰ ਬਹੁਤ ਹੀ ਵੱਡਾ ਬਖ਼ਸ਼ਣਹਾਰ ਹੈ ਅਤੇ (ਨੇਕੀਆਂ ਦੀ) ਕਦਰ ਕਰਨਾ ਵਾਲਾ ਹੈ।
35 : 35
ٱلَّذِىٓ أَحَلَّنَا دَارَ ٱلْمُقَامَةِ مِن فَضْلِهِۦ لَا يَمَسُّنَا فِيهَا نَصَبٌ وَلَا يَمَسُّنَا فِيهَا لُغُوبٌ
35਼ ਅਤੇ ਆਖਣਗੇ ਕਿ (ਧੰਨਵਾਦ ਉਸ ਦਾ) ਜਿਸ ਨੇ ਆਪਣੀ ਮਿਹਰਬਰਾਨੀਆਂ ਨਾਲ ਸਾਨੂੰ ਸਦੀਵੀ ਨਿਵਾਸ ਸਥਾਨ ਦਿੱਤਾ ਜਿੱਥੇ ਸਾਨੂੰ ਨਾ ਤਾਂ ਕੋਈ ਕੱਸ਼ਟ ਹੈ ਅਤੇ ਨਾ ਹੀ ਕੋਈ ਥਕੇਵਾਂ।
35 : 36
وَٱلَّذِينَ كَفَرُوا۟ لَهُمْ نَارُ جَهَنَّمَ لَا يُقْضَىٰ عَلَيْهِمْ فَيَمُوتُوا۟ وَلَا يُخَفَّفُ عَنْهُم مِّنْ عَذَابِهَا ۚ كَذَٰلِكَ نَجْزِى كُلَّ كَفُورٍ
36਼ ਜਿਨ੍ਹਾਂ ਨੇ (ਪੈਗ਼ੰਬਰਾਂ ਦੀਆਂ ਗੱਲਾਂ ਦਾ) ਇਨਕਾਰ ਕੀਤਾ ਸੀ ਉਹਨਾਂ ਲਈ ਨਰਕ ਦੀ ਅੱਗ ਹੋਵੇਗੀ ਫੇਰ ਨਾ ਉਹਨਾਂ ਨੂੰ ਮੌਤ ਆਵੇਗੀ ਕਿ ਮਰ ਹੀ ਜਾਣ ਅਤੇ ਨਾ ਹੀ ਨਰਕ ਦੇ ਅਜ਼ਾਬ ਵਿਚ ਕੋਈ ਕਟੋਤੀ ਕੀਤੀ ਜਾਵੇਗੀ। ਅਸੀਂ ਕਾਫ਼ਿਰਾਂ ਨੂੰ ਇਸ ਪ੍ਰਕਾਰ ਹੀ ਸਜ਼ਾ ਦਿੰਦੇ ਹਾਂ।
35 : 37
وَهُمْ يَصْطَرِخُونَ فِيهَا رَبَّنَآ أَخْرِجْنَا نَعْمَلْ صَـٰلِحًا غَيْرَ ٱلَّذِى كُنَّا نَعْمَلُ ۚ أَوَلَمْ نُعَمِّرْكُم مَّا يَتَذَكَّرُ فِيهِ مَن تَذَكَّرَ وَجَآءَكُمُ ٱلنَّذِيرُ ۖ فَذُوقُوا۟ فَمَا لِلظَّـٰلِمِينَ مِن نَّصِيرٍ
37਼ ਅਤੇ ਉਹ (ਕਾਫ਼ਿਰ) ਉਸ (ਨਰਕ) ਵਿੱਚੋਂ ਚੀਕਾਂ ਮਾਰ-ਮਾਰ ਕੇ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਇੱਥੋਂ ਕੱਢ ਲੈ, (ਹੁਣ) ਅਸੀਂ ਚੰਗੇ ਕੰਮ ਕਰਾਂਗੇ ਨਾ ਕਿ ਉਹ ਜਿਹੜੇ ਕੰਮ ਅਸੀਂ ਪਹਿਲਾਂ ਕਰਿਆ ਕਰਦੇ ਸੀ। (ਅੱਲਾਹ ਪੁੱਛੇਗਾ) ਕੀ ਅਸੀਂ ਤੁਹਾਨੂੰ ਇੰਨੀ ਉਮਰ ਨਹੀਂ ਦਿੱਤੀ ਸੀ ਕਿ ਜਿਸ ਵਿਚ ਜੇ ਕੋਈ ਕੁੱਝ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਸੀ? ਅਤੇ ਤੁਹਾਡੇ ਕੋਲ ਇਕ ਚਿਤਾਵਨੀ ਦੇਣ ਵਾਲਾ (ਪੈਗ਼ੰਬਰ) ਵੀ ਆਇਆ ਸੀ। ਹੁਣ ਤੁਸੀਂ (ਅੱਗ ਦਾ) ਸੁਆਦ ਲਵੋ। ਜ਼ਾਲਮਾਂ ਦਾ ਇੱਥੇ ਕੋਈ ਵੀ ਸਹਾਇਕ ਨਹੀਂ।
35 : 38
إِنَّ ٱللَّهَ عَـٰلِمُ غَيْبِ ٱلسَّمَـٰوَٰتِ وَٱلْأَرْضِ ۚ إِنَّهُۥ عَلِيمٌۢ بِذَاتِ ٱلصُّدُورِ
38਼ ਬੇਸ਼ੱਕ ਅਕਾਸ਼ਾਂ ਤੇ ਧਰਤੀ ਦੀਆਂ ਗੁਪਤ ਗੱਲਾਂ ਨੂੰ ਅੱਲਾਹ ਹੀ ਜਾਣਦਾ ਹੈ ਅਤੇ ਦਿਲਾਂ ਵਿਚ ਛੁੱਪੇ ਹੋਏ ਭੇਤਾਂ ਨੂੰ ਵੀ ਉਹੀਓ ਜਾਣਦਾ ਹੈ।
35 : 39
هُوَ ٱلَّذِى جَعَلَكُمْ خَلَـٰٓئِفَ فِى ٱلْأَرْضِ ۚ فَمَن كَفَرَ فَعَلَيْهِ كُفْرُهُۥ ۖ وَلَا يَزِيدُ ٱلْكَـٰفِرِينَ كُفْرُهُمْ عِندَ رَبِّهِمْ إِلَّا مَقْتًا ۖ وَلَا يَزِيدُ ٱلْكَـٰفِرِينَ كُفْرُهُمْ إِلَّا خَسَارًا
39਼ ਉਹੀ (ਅੱਲਾਹ) ਹੈ ਜਿਸ ਨੇ ਤੁਹਾਨੂੰ ਧਰਤੀ ਦਾ ਵਾਰਿਸ ਬਣਾਇਆ, ਸੋ ਜੋ ਕੋਈ ਕੁਫ਼ਰ (ਨਾ-ਸ਼ੁਕਰੀ) ਕਰੇਗਾ ਉਸ ਦੇ ਕੁਫ਼ਰ ਦਾ ਦੋਸ਼ ਉਸੇ ’ਤੇ ਹੀ ਹੋਵੇਗਾ ਅਤੇ ਕਾਫ਼ਿਰਾਂ (ਇਨਕਾਰੀਆਂ) ਲਈ ਉਹਨਾਂ ਦਾ ਕੁਫ਼ਰ (ਇਨਕਾਰ) ਉਹਨਾਂ ਦੇ ਰੱਬ ਦੇ (ਗੁੱਸੇ) ਨੂੰ ਵਧਾਉਣ ਦਾ ਕਾਰਨ ਬਣਦਾ ਹੈ ਅਤੇ ਕਾਫ਼ਿਰਾਂ ਲਈ ਉਹਨਾਂ ਦਾ ਕੁਫ਼ਰ ਉਹਨਾਂ ਦੇ ਨੁਕਸਾਨ ਵਿਚ ਵਾਧਾ ਕਰਦਾ ਹੈ।1
35 : 40
قُلْ أَرَءَيْتُمْ شُرَكَآءَكُمُ ٱلَّذِينَ تَدْعُونَ مِن دُونِ ٱللَّهِ أَرُونِى مَاذَا خَلَقُوا۟ مِنَ ٱلْأَرْضِ أَمْ لَهُمْ شِرْكٌ فِى ٱلسَّمَـٰوَٰتِ أَمْ ءَاتَيْنَـٰهُمْ كِتَـٰبًا فَهُمْ عَلَىٰ بَيِّنَتٍ مِّنْهُ ۚ بَلْ إِن يَعِدُ ٱلظَّـٰلِمُونَ بَعْضُهُم بَعْضًا إِلَّا غُرُورًا
40਼ (ਹੇ ਨਬੀ! ਮੁਸ਼ਰਿਕਾਂ ਨੂੰ) ਆਖੋ, ਚੰਗਾ ਤੁਸੀਂ ਆਪਣੇ ਜਿਹੜੇ ਇਸ਼ਟ ਦੇਵ ਨੂੰ, ਅੱਲਾਹ ਨੂੰ ਛੱਡ ਕੇ (ਮਦਦ ਲਈ), ਪੁਕਾਰਦੇ ਹੋ ਰਤਾ ਮੈਨੂੰ ਵੀ ਵਿਖਾਓ ਕਿ ਉਹਨਾਂ ਨੇ ਧਰਤੀ ’ਤੇ ਕਿਹੜੀ ਰਚਨਾ ਰਚਾਈ ਹੈ ਜਾਂ ਅਕਾਸ਼ ਵਿਚ ਉਹਨਾਂ ਦੀ ਕਿਹੜੀ ਸਾਂਝ ਹੈ ? ਜਾਂ ਅਸੀਂ ਇਹਨਾਂ (ਮੁਸ਼ਰਿਕਾਂ) ਨੂੰ ਕੋਈ ਲਿਖਤ ਦੇ ਛੱਡੀ ਹੈ ਜਿਸ ਦੇ ਆਧਾਰ ’ਤੇ ਉਹ ਖੜ੍ਹੇ ਹਨ ? ਨਹੀਂ ਕੁੱਝ ਵੀ ਤਾਂ ਨਹੀਂ, ਸਗੋਂ ਇਹ ਜ਼ਾਲਮ ਇਕ ਦੂਜੇ ਨੂੰ ਕੇਵਲ ਲਾਰੇ ਅਤੇ ਧੋਖੇ ਦਈਂ ਜਾ ਰਹੇ ਹਨ। 2
35 : 41
۞ إِنَّ ٱللَّهَ يُمْسِكُ ٱلسَّمَـٰوَٰتِ وَٱلْأَرْضَ أَن تَزُولَا ۚ وَلَئِن زَالَتَآ إِنْ أَمْسَكَهُمَا مِنْ أَحَدٍ مِّنۢ بَعْدِهِۦٓ ۚ إِنَّهُۥ كَانَ حَلِيمًا غَفُورًا
41਼ ਹਕੀਕਤ ਇਹ ਹੈ ਕਿ ਅੱਲਾਹ ਨੇ ਹੀ ਅਕਾਸ਼ਾਂ ਤੇ ਧਰਤੀ ਨੂੰ ਫੜ੍ਹਿਆ ਹੋਇਆ ਹੈ ਕਿ ਉਹ ਦੋਵੇਂ ਆਪਣੀ ਥਾਂ ਤੋਂ ਸਿਰਕ ਨਾ ਜਾਣ। ਜੇ ਉਹ ਸਿਰਕ ਜਾਣ ਫੇਰ ਉਹਨਾਂ ਨੂੰ ਹੋਰ ਕੋਈ ਥਮ੍ਹਣ ਵਾਲਾ ਵੀ ਨਹੀਂ। ਬੇਸ਼ੱਕ ਉਹ ਵੱਡਾ ਸਹਿਣਸ਼ੀਲ ਤੇ ਬਖ਼ਸ਼ਣਹਾਰ ਹੈ।
35 : 42
وَأَقْسَمُوا۟ بِٱللَّهِ جَهْدَ أَيْمَـٰنِهِمْ لَئِن جَآءَهُمْ نَذِيرٌ لَّيَكُونُنَّ أَهْدَىٰ مِنْ إِحْدَى ٱلْأُمَمِ ۖ فَلَمَّا جَآءَهُمْ نَذِيرٌ مَّا زَادَهُمْ إِلَّا نُفُورًا
42਼ ਅਤੇ ਉਹਨਾਂ (ਮੱਕੇ ਦੇ) ਕਾਫ਼ਿਰਾਂ ਨੇ ਅੱਲਾਹ ਦੀਆਂ ਪੱਕੀਆਂ ਸੁੰਹਾਂ ਖਾ ਕੇ ਕਿਹਾ ਸੀ ਕਿ ਜੇ ਉਹਨਾਂ ਕੋਲ ਕੋਈ ਡਰਾਉਣ ਵਾਲਾ (ਪੈਗ਼ੰਬਰ) ਆਵੇਗਾ ਤਾਂ ਉਹ ਹੋਰਾਂ ਕੌਮਾਂ ਤੋਂ ਕਿਤੇ ਵੱਧ ਕੇ ਹਿਦਾਹਿਤਾਂ ਕਬੂਲ ਕਰਨ ਵਾਲੇ ਹੋਣਗੇ, ਪ੍ਰੰਤੂ ਜਦੋਂ ਉਹਨਾਂ ਕੋਲ ਡਰਾਉਣ ਵਾਲਾ (ਪੈਗ਼ੰਬਰ) ਆ ਗਿਆ ਤਾਂ ਉਸ ਦੇ ਆਉਣ ਨਾਲ ਉਹਨਾਂ ਵਿਚ ਹੱਕ ਪ੍ਰਤੀ ਨਫ਼ਰਤ ਵਿਚ ਵਾਧਾ ਹੋਣ ਲੱਗ ਪਿਆ।
35 : 43
ٱسْتِكْبَارًا فِى ٱلْأَرْضِ وَمَكْرَ ٱلسَّيِّئِ ۚ وَلَا يَحِيقُ ٱلْمَكْرُ ٱلسَّيِّئُ إِلَّا بِأَهْلِهِۦ ۚ فَهَلْ يَنظُرُونَ إِلَّا سُنَّتَ ٱلْأَوَّلِينَ ۚ فَلَن تَجِدَ لِسُنَّتِ ٱللَّهِ تَبْدِيلًا ۖ وَلَن تَجِدَ لِسُنَّتِ ٱللَّهِ تَحْوِيلًا
43਼ ਨਫ਼ਰਤ ਦਾ ਕਾਰਨ ਇਹ ਸੀ ਕਿ ਉਹ ਆਪਣੇ ਆਪ ਨੂੰ ਧਰਤੀ ਉੱਤੇ ਵੱਡਾ ਸਮਝਦੇ ਸਨ ਅਤੇ (ਹੱਕ ਦੇ ਵਿਰੁੱਧ) ਭੈੜੀਆਂ ਚਾਲਾਂ ਵੀ ਚਲਦੇ ਸਨ। ਜਦੋਂ ਕਿ ਭੈੜੀਆਂ ਚਾਲਾਂ ਤਾਂ ਆਪਣੇ ਚਲਾਉਣ ਵਾਲੇ ਨੂੰ ਹੀ ਆ ਘੇਰਦੀਆਂ ਹਨ। ਹੁਣ ਇਹ ਲੋਕ ਉਸ (ਅਜ਼ਾਬ) ਦੀ ਉਡੀਕ ਕਰ ਰਹੇ ਹਨ ਜਿਹੜਾ ਪਹਿਲੀਆਂ ਕੌਮਾਂ ਨਾਲ ਅੱਲਾਹ ਦੀ ਮਰਿਆਦਾ ਰਹੀ ਹੈ। ਸੋ ਤੁਸੀਂ (ਹੇ ਨਬੀ!) ਕਦੇ ਵੀ ਅੱਲਾਹ ਦੀ ਮਰਿਆਦਾ ਨੂੰ ਬਦਲਦਾ ਹੋਇਆ ਨਹੀਂ ਵੇਖੋਗੇ ਅਤੇ ਨਾ ਹੀ ਤੁਸੀਂ ਅੱਲਾਹ ਦੀ ਮਰਿਆਦਾ ਨੂੰ ਟਲਦਾ ਵੇਖੋਗੇ।
35 : 44
أَوَلَمْ يَسِيرُوا۟ فِى ٱلْأَرْضِ فَيَنظُرُوا۟ كَيْفَ كَانَ عَـٰقِبَةُ ٱلَّذِينَ مِن قَبْلِهِمْ وَكَانُوٓا۟ أَشَدَّ مِنْهُمْ قُوَّةً ۚ وَمَا كَانَ ٱللَّهُ لِيُعْجِزَهُۥ مِن شَىْءٍ فِى ٱلسَّمَـٰوَٰتِ وَلَا فِى ٱلْأَرْضِ ۚ إِنَّهُۥ كَانَ عَلِيمًا قَدِيرًا
44਼ ਕੀ ਉਹ (ਮੱਕੇ ਦੇ) ਲੋਕ ਧਰਤੀ ਉੱਤੇ ਤੁਰੇ ਫਿਰੇ ਨਹੀਂ, ਜਿਸ ਤੋਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੇ ਲੋਕੀ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਉਹਨਾਂ ਦਾ ਅੰਤ ਕਿਹੋ ਜਿਹਾ ਹੋਇਆ ਸੀ ਜਦ ਕਿ ਉਹ ਉਹਨਾਂ ਤੋਂ ਕਿਤੇ ਵੱਧ ਸ਼ਕਤੀਸ਼ਾਲੀ ਸੀ। ਅੱਲਾਹ ਅਜਿਹਾ ਨਹੀਂ ਕਿ ਕੋਈ ਚੀਜ਼ ਉਸ ਨੂੰ ਅਕਾਸ਼ਾਂ ਵਿਚ ਤੇ ਧਰਤੀ ਵਿਚ ਬੇਵਸ ਕਰ ਦੇਵੇ। ਉਹ ਸਭ ਕੁੱਝ ਜਾਣਦਾ ਹੈ ਅਤੇ ਹਰੇਕ ਪ੍ਰਕਾਰ ਦੀ ਸਮਰਥਾ ਰੱਖਦਾ ਹੈ।
35 : 45
وَلَوْ يُؤَاخِذُ ٱللَّهُ ٱلنَّاسَ بِمَا كَسَبُوا۟ مَا تَرَكَ عَلَىٰ ظَهْرِهَا مِن دَآبَّةٍ وَلَـٰكِن يُؤَخِّرُهُمْ إِلَىٰٓ أَجَلٍ مُّسَمًّى ۖ فَإِذَا جَآءَ أَجَلُهُمْ فَإِنَّ ٱللَّهَ كَانَ بِعِبَادِهِۦ بَصِيرًۢا
45਼ ਅਤੇ ਜੇ ਅੱਲਾਹ ਲੋਕਾਂ ਨੂੰ ਉਹਨਾਂ ਦੀਆਂ ਕਰਤੂਤਾਂ ਕਾਰਨ ਫੜਣ ਲੱਗ ਜਾਂਦਾ ਹੈ ਤਾਂ ਇਸ (ਧਰਤੀ) ਦੀ ਪਿੱਠ ਉੱਤੇ ਤੁਰਨ-ਫਿਰਨ ਵਾਲਾ ਕੋਈ ਵੀ ਪ੍ਰਾਣੀ (ਉਸ ਦੇ ਅਜ਼ਾਬ ਤੋਂ) ਨਾ ਬਚ ਸਕਦਾ, ਪਰ ਉਹ (ਅੱਲਾਹ) ਨੇ ਉਹਨਾਂ ਸਭ ਨੂੰ ਇਕ ਨਿਯਤ ਸਮੇਂ ਲਈ ਢਿੱਲ ਦਿੱਤੀ ਹੋਈ ਹੈ, ਜਦੋਂ ਉਹਨਾਂ ਦਾ ਸਮਾਂ ਆ ਜਾਵੇਗਾ (ਉਹਨਾਂ ਨੂੰ ਸਜ਼ਾ ਦੇਵੇਗਾ)। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਨੂ ਚੰਗੀ ਤਰ੍ਹਾਂ ਵੇਖ ਰਿਹਾ ਹੈ।