63 : 1
إِذَا جَآءَكَ ٱلْمُنَـٰفِقُونَ قَالُوا۟ نَشْهَدُ إِنَّكَ لَرَسُولُ ٱللَّهِ ۗ وَٱللَّهُ يَعْلَمُ إِنَّكَ لَرَسُولُهُۥ وَٱللَّهُ يَشْهَدُ إِنَّ ٱلْمُنَـٰفِقِينَ لَكَـٰذِبُونَ
1਼ (ਹੇ ਨਬੀ!) ਜਦੋਂ ਮੁਨਾਫ਼ਿਕ (ਭਾਵ ਦੋਗਲੇ) ਤੁਹਾਡੇ ਕੋਲ ਆਉਂਦੇ ਹਨ ਤਾਂ ਆਖਦੇ ਹਨ ਕਿ ਅਸੀਂ ਗਵਾਹੀ ਦਿੰਦੇ ਹਾਂ ਕਿ ਬੇਸ਼ੱਕ ਤੁਸੀਂ ਅੱਲਾਹ ਦੇ ਪੈਗਬੰਰ ਹੋ ਅਤੇ ਅੱਲਾਹ ਗਵਾਹੀ ਦਿੰਦਾ ਹੈ ਕਿ ਇਹ ਮੁਨਾਫ਼ਿਕ ਝੂਠੇ ਹਨ।
63 : 2
ٱتَّخَذُوٓا۟ أَيْمَـٰنَهُمْ جُنَّةً فَصَدُّوا۟ عَن سَبِيلِ ٱللَّهِ ۚ إِنَّهُمْ سَآءَ مَا كَانُوا۟ يَعْمَلُونَ
2਼ ਉਹਨਾਂ (ਮੁਨਾਫ਼ਿਕਾਂ) ਨੇ ਆਪਣੀਆਂ ਕਸਮਾਂ ਨੂੰ ਢਾਲ ਬਣਾ ਰੱਖਿਆ ਹੈ, ਇਸ ਤਰ੍ਹਾਂ ਉਹ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਦੇ ਹਨ। ਬੇਸ਼ੱਕ ਉਹ ਜੋ ਵੀ ਕਰਦੇ ਹਨ ਬਹੁਤ ਹੀ ਭੈੜਾ ਅਮਲ ਕਰਦੇ ਹਨ।
63 : 3
ذَٰلِكَ بِأَنَّهُمْ ءَامَنُوا۟ ثُمَّ كَفَرُوا۟ فَطُبِعَ عَلَىٰ قُلُوبِهِمْ فَهُمْ لَا يَفْقَهُونَ
3਼ ਭਾਵੇਂ ਕਿ ਉਹ ਈਮਾਨ ਲਿਆਏ ਪਰ ਫੇਰ ਵੀ ਉਹਨਾਂ ਨੇ ਇਨਕਾਰ ਹੀ ਕੀਤਾ ਇਸੇ ਲਈ ਅੱਲਾਹ ਨੇ ਉਹਨਾਂ ਦੇ ਦਿਲਾਂ ਉੱਤੇ ਮੋਹਰ ਲਾ ਛੱਡੀ ਹੈ, ਉਹ ਸਮਝਦੇ ਨਹੀਂ।
63 : 4
۞ وَإِذَا رَأَيْتَهُمْ تُعْجِبُكَ أَجْسَامُهُمْ ۖ وَإِن يَقُولُوا۟ تَسْمَعْ لِقَوْلِهِمْ ۖ كَأَنَّهُمْ خُشُبٌ مُّسَنَّدَةٌ ۖ يَحْسَبُونَ كُلَّ صَيْحَةٍ عَلَيْهِمْ ۚ هُمُ ٱلْعَدُوُّ فَٱحْذَرْهُمْ ۚ قَـٰتَلَهُمُ ٱللَّهُ ۖ أَنَّىٰ يُؤْفَكُونَ
4਼ ਜਦੋਂ ਤੁਸੀਂ ਉਹਨਾਂ ਨੂੰ ਵੇਖੋਗੇ ਤਾਂ ਤੁਹਾਨੂੰ ਉਹਨਾਂ ਦੇ ਸਰੀਰ (ਜੁੱਸੇ) ਭਲੇ ਚੰਗੇ ਲਗਦੇ ਹਨ। ਜੇ ਉਹ ਕੋਈ ਗੱਲ ਆਖਣ ਤਾਂ ਤੁਸੀਂ ਉਹਨਾਂ ਦੀਆਂ ਗੱਲਾਂ ਕੰਨ ਲਾ ਕੇ ਸੁਣੋ (ਪਰ ਹਕੀਕਤ ਵਿਚ) ਉਹ ਇੰਜ ਹਨ ਜਿਵੇਂ ਕਿ ਉਹ ਕੰਧ ਨਾਲ ਚਿਨ ਕੇ ਰੱਖਿਆਂ ਹੋਈਆਂ ਲਕੜੀਆਂ ਹੋਣ। ਉਹ ਹਰ ਉੱਚੀ ਆਵਾਜ਼ ਨੂੰ ਇਹੋ ਸਮਝਦੇ ਹਨ ਕਿ ਉਹਨਾਂ ਉੱਤੇ (ਕੋਈ ਬਿਪਤਾ ਆ ਖੜੀ) ਹੈ, ਉਹੀਓ ਤੁਹਾਡੇ ਅਸਲੀ ਦੁਸ਼ਮਨ ਹਨ। ਸੋ ਤੁਸੀਂ ਉਹਨਾਂ ਤੋਂ ਸਾਵਧਾਨ ਰਹੋ, ਅੱਲਾਹ ਉਹਨਾਂ ਨੂੰ ਹਲਾਕ ਕਰੇ, ਉਹ ਕਿੱਥੇ ਫਿਰੀਂ ਜਾ ਰਹੇ ਹਨ ?
63 : 5
وَإِذَا قِيلَ لَهُمْ تَعَالَوْا۟ يَسْتَغْفِرْ لَكُمْ رَسُولُ ٱللَّهِ لَوَّوْا۟ رُءُوسَهُمْ وَرَأَيْتَهُمْ يَصُدُّونَ وَهُم مُّسْتَكْبِرُونَ
5਼ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਆਓ ਤਾਂ ਜੋ ਰਸੂਲ ਤੁਹਾਡੇ ਲਈ (ਅੱਲਾਹ ਤੋਂ) ਬਖ਼ਸ਼ਿਸ਼ ਦੀ ਦੁਆ ਕਰੇ ਤਾਂ ਉਹ (ਇਨਕਾਰ ਵਿਚ) ਸਿਰ ਹਿਲਾਉਂਦੇ ਹਨ। ਤੁਸੀਂ ਉਹਨਾਂ ਨੂੰ ਵੇਖਦੇ ਹੋ ਕਿ ਉਹ ਹੰਕਾਰ ਵਿਚ ਆਕੇ ਰਸੂਲ ਕੋਲ ਆਉਣ ਤੋਂ ਰੁਕ ਜਾਂਦੇ ਹਨ।
63 : 6
سَوَآءٌ عَلَيْهِمْ أَسْتَغْفَرْتَ لَهُمْ أَمْ لَمْ تَسْتَغْفِرْ لَهُمْ لَن يَغْفِرَ ٱللَّهُ لَهُمْ ۚ إِنَّ ٱللَّهَ لَا يَهْدِى ٱلْقَوْمَ ٱلْفَـٰسِقِينَ
6਼ ਹੇ ਨਬੀ! ਤੁਸੀਂ ਭਾਵੇਂ ਉਹਨਾਂ ਲਈ ਮੁਆਫ਼ੀ ਮੰਗੋ ਭਾਵੇਂ ਨਾ ਮੰਗੋ ਉਹਨਾਂ ਲਈ ਇਕ ਬਰਾਬਰ ਹੈ, ਅੱਲਾਹ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਬੇਸ਼ੱਕ ਅੱਲਾਹ ਨਾ-ਫ਼ਰਮਾਨ ਕੌਮ ਨੂੰ ਹਿਦਾਇਤ ਨਹੀਂ ਦਿੰਦਾ।1
63 : 7
هُمُ ٱلَّذِينَ يَقُولُونَ لَا تُنفِقُوا۟ عَلَىٰ مَنْ عِندَ رَسُولِ ٱللَّهِ حَتَّىٰ يَنفَضُّوا۟ ۗ وَلِلَّهِ خَزَآئِنُ ٱلسَّمَـٰوَٰتِ وَٱلْأَرْضِ وَلَـٰكِنَّ ٱلْمُنَـٰفِقِينَ لَا يَفْقَهُونَ
7਼ ਇਹ ਉਹੀਓ ਹਨ ਜਿਹੜੇ ਇਹ ਆਖਦੇ ਹਨ ਕਿ ਜੋ ਲੋਕ ਅੱਲਾਹ ਦੇ ਰਸੂਲ ਦੇ ਨਾਲ ਰਹਿੰਦੇ ਹਨ ਤੁਸੀਂ ਉਹਨਾਂ (ਮਹਾਜਰਾਂ) ਉੱਤੇ ਖ਼ਰਚ ਨਾ ਕਰੋ ਤਾਂ ਜੋ ਉਹ (ਮਦੀਨੇ ’ਚੋਂ) ਨੱਸ ਜਾਣ। ਜਦੋਂ ਕਿ ਅਕਾਸ਼ਾਂ ਅਤੇ ਧਰਤੀ ਦੇ ਸਾਰੇ ਖ਼ਜ਼ਾਨੇ ਅੱਲਾਹ ਦੇ ਹੀ ਹਨ, ਪਰ ਮੁਨਾਫ਼ਿਕ ਇਹ ਗੱਲ ਨਹੀਂ ਸਮਝਦੇ।
63 : 8
يَقُولُونَ لَئِن رَّجَعْنَآ إِلَى ٱلْمَدِينَةِ لَيُخْرِجَنَّ ٱلْأَعَزُّ مِنْهَا ٱلْأَذَلَّ ۚ وَلِلَّهِ ٱلْعِزَّةُ وَلِرَسُولِهِۦ وَلِلْمُؤْمِنِينَ وَلَـٰكِنَّ ٱلْمُنَـٰفِقِينَ لَا يَعْلَمُونَ
8਼ ਉਹ ਇਹ ਵੀ ਆਖਦੇ ਹਨ ਕਿ ਜੇ ਅਸੀਂ ਮੁੜ ਮਦੀਨੇ ਵਿਖੇ ਗਏ ਤਾਂ ਜਿਹੜੇ ਪਤਵੰਤੇ ਹਨ ਉਹ ਹੀਣੇ ਲੋਕਾਂ ਨੂੰ ਉਥਿੱਓਂ ਕੱਢ ਦੇਣਗੇ, ਜਦ ਕਿ ਆਦਰ-ਮਾਨ ਤਾਂ ਅੱਲਾਹ, ਉਸ ਦੇ ਰਸੂਲ ਤੇ ਮੋਮਿਨਾਂ ਲਈ ਹੈ, ਪ੍ਰੰਤੂ ਮੁਨਾਫ਼ਿਕ ਲੋਕ ਇਸ ਸੱਚਾਈ ਨੂੰ ਨਹੀਂ ਜਾਣਦੇ।
63 : 9
يَـٰٓأَيُّهَا ٱلَّذِينَ ءَامَنُوا۟ لَا تُلْهِكُمْ أَمْوَٰلُكُمْ وَلَآ أَوْلَـٰدُكُمْ عَن ذِكْرِ ٱللَّهِ ۚ وَمَن يَفْعَلْ ذَٰلِكَ فَأُو۟لَـٰٓئِكَ هُمُ ٱلْخَـٰسِرُونَ
9਼ ਹੇ ਈਮਾਨ ਵਾਲਿਓ! ਤੁਹਾਡੇ ਮਾਲ ਅਤੇ ਤੁਹਾਡੀ ਸੰਤਾਨ ਤੁਹਾਨੂੰ ਅੱਲਾਹ ਦੀ ਯਾਦ ਤੋਂ ਗਾਫ਼ਿਲ ਨਾ ਕਰ ਦੇਵੇ। ਜਿਹੜਾ ਕੋਈ ਅਜਿਹਾ ਕਰੇਗਾ ਉਹੀਓ ਘਾਟੇ ਵਿਚ ਰਹਿਣ ਵਾਲਾ ਹੈ।
63 : 10
وَأَنفِقُوا۟ مِن مَّا رَزَقْنَـٰكُم مِّن قَبْلِ أَن يَأْتِىَ أَحَدَكُمُ ٱلْمَوْتُ فَيَقُولَ رَبِّ لَوْلَآ أَخَّرْتَنِىٓ إِلَىٰٓ أَجَلٍ قَرِيبٍ فَأَصَّدَّقَ وَأَكُن مِّنَ ٱلصَّـٰلِحِينَ
10਼ ਅਤੇ ਜੋ ਅਸੀਂ ਤੁਹਾਨੂੰ ਰੋਜ਼ੀ ਦਿੱਤੀ ਹੈ ਤੁਸੀਂ ਉਸ ਵਿੱਚੋਂ ਇਸ ਤੋਂ ਪਹਿਲਾਂ ਪਹਿਲਾਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ ਕਿ ਤੁਹਾਡੇ ਵਿੱਚੋਂ ਕਿਸੇ ਨੂੰ ਮੌਤ ਆ ਜਾਵੇਂ ਫੇਰ ਉਹ ਆਖੇ ਕਿ ਹੇ ਮੇਰੇ ਰੱਬ! ਮੈਨੂੰ ਕੁੱਝ ਸਮੇਂ ਦੀ ਮੋਹਲਤ ਕਿਉਂ ਨਹੀਂ ਦਿੱਤੀ ਕਿ ਮੈਂ ਸਦਕਾ (ਪੁੰਨ-ਦਾਨ) ਕਰਦਾ ਅਤੇ ਮੈਂ ਵੀ ਨੇਕ ਲੋਕਾਂ ਵਿੱਚੋਂ ਹੋ ਜਾਂਦਾ। 2
63 : 11
وَلَن يُؤَخِّرَ ٱللَّهُ نَفْسًا إِذَا جَآءَ أَجَلُهَا ۚ وَٱللَّهُ خَبِيرٌۢ بِمَا تَعْمَلُونَ
11਼ ਜਦੋਂ ਉਸ ਦੀ ਮੌਤ ਦਾ ਸਮਾਂ ਆ ਜਾਵੇਗਾ ਫੇਰ ਅੱਲਾਹ ਕਦੇ ਵੀ ਕਿਸੇ ਨੂੰ ਮੋਹਲਤ ਨਹੀਂ ਦੇਵੇਗਾ। ਤੁਸੀਂ ਜੋ ਕੁੱਝ ਵੀ ਅਮਲ ਕਰਦੇ ਹੋ ਅੱਲਾਹ ਉਸ ਦੀ ਖ਼ਬਰ ਰੱਖਦਾ ਹੈ।