95 : 1
وَٱلتِّينِ وَٱلزَّيْتُونِ
1਼ ਸਹੁੰ ਹੈ ਅੰਜੀਰ ਅਤੇ ਜ਼ੈਤੂਨ ਦੀ।
95 : 2
وَطُورِ سِينِينَ
2਼ ਅਤੇ ਤੂਰ ਪਹਾੜ ਦੀ।
95 : 3
وَهَـٰذَا ٱلْبَلَدِ ٱلْأَمِينِ
3਼ ਅਤੇ ਇਸ ਅਮਨ ਵਾਲੇ ਸ਼ਹਿਰ (ਮੱਕੇ) ਦੀ।
95 : 4
لَقَدْ خَلَقْنَا ٱلْإِنسَـٰنَ فِىٓ أَحْسَنِ تَقْوِيمٍ
4਼ ਬੇਸ਼ੱਕ ਅਸੀਂ ਮਨੁੱਖ ਨੂੰ ਸਭ ਤੋਂ ਵੱਧ ਸੋਹਣੇ ਰੂਪ ਵਿਚ ਪੈਦਾ ਕੀਤਾ।
95 : 5
ثُمَّ رَدَدْنَـٰهُ أَسْفَلَ سَـٰفِلِينَ
5਼ (ਉਸ ਦੀਆਂ ਕੁਰਤੂਤਾਂ ਕਾਰਨ) ਫੇਰ ਅਸੀਂ ਇਸ (ਮਨੁੱਖ ਨੂੰ ਨਰਕ ਦੀ) ਘਟੀਆ ਤੋਂ ਘਟੀਆ (ਭਾਵ ਹੇਠਲੀ) ਥਾਂ ਵਿਚ ਸੁੱਟ ਦਿੱਤਾ।
95 : 6
إِلَّا ٱلَّذِينَ ءَامَنُوا۟ وَعَمِلُوا۟ ٱلصَّـٰلِحَـٰتِ فَلَهُمْ أَجْرٌ غَيْرُ مَمْنُونٍ
6਼ ਪਰ ਜਿਹੜੇ ਲੋਕੀ (ਰੱਬ ਅਤੇ ਮੁਹੰਮਦ (ਸ:) ਦੀਆਂ ਗੱਲਾਂ ’ਤੇ) ਈਮਾਨ ਲਿਆਏ ਅਤੇ ਉਹਨਾਂ ਨੇ (.ਕੁਰਆਨ ਅਨੁਸਾਰ) ਚੰਗੇ ਕੰਮ ਵੀ ਕੀਤੇ। ਉਹਨਾਂ ਲਈ ਹੱਦੋਂ ਵੱਧ (ਚੰਗਾ) ਬਦਲਾ ਹੈ।
95 : 7
فَمَا يُكَذِّبُكَ بَعْدُ بِٱلدِّينِ
7਼ (ਹੇ ਮਨੁੱਖ!) ਇਸ (.ਕੁਰਆਨ) ਤੋਂ ਬਾਅਦ ਵੀ ਤੈਨੂੰ ਕਿਹੜੀ ਗੱਲ ਨੇ ਬਦਲੇ ਵਾਲੇ ਦਿਨ ਨੂੰ ਝੁਠਲਾਉਣ ਲਈ ਪ੍ਰੇਰਿਤ ਕੀਤਾ ਹੈ।
95 : 8
أَلَيْسَ ٱللَّهُ بِأَحْكَمِ ٱلْحَـٰكِمِينَ
8਼ ਭਲਾਂ ਕੀ ਅੱਲਾਹ ਸਾਰੇ ਹਾਕਮਾਂ ਤੋਂ ਵੱਡਾ ਹਾਕਮ ਨਹੀਂ ਹੈ ?